ਲਹੌਰੀ ਨਮਕ
ਜਿਲਾ ਜੇਹਲਮ ਦੀ ਤਸੀਲ ਪਿੰਡ ਦਾਦਨਖਾ ਵਿੱਚ ਖੇਵੜਾ ਪਿੰਡ ਹੈ, ਜੋ ਪਿੰਡਦਾਦਨਖਾ ਤੋਂ ਸਾਢੇ ਪੰਜ ਮੀਲ ਉੱਤਰ ਪੂਰਵ ਹੈ. ਇੱਥੇ ਲੂਣ ਦੀਆ ਖਾਣਾ ਹਨ, ਜਿਨੀਾ ਵਿੱਚੋਂ ਹਰ ਸਾਲ ਲੱਖਾ ਰੁਪਯੇ ਦਾ ਲੂਣ ਨਿਕਲਦਾ ਹੈ, ਜਿਸ ਦੀ ਸੰਗਯਾ ਲਹੌਰੀ ਹੈ. ਇਹ ਖਾਨਿ ਅਕਬਰ ਦੇ ਸਮੇਂ ਤੋਂ ਜਾਰੀ ਹੈ. ਸਿੱਖਰਾਜ ਵੇਲੇ ਇਸ ਦੀ ਕੁਝ ਉਂਨਤਿ ਹੋਈ, ਪਰ ਸਨ ੧੮੬੯- ੭੦ ਤੋਂ ਲਾਇਕ ਇੰਜਨੀਅਰਾ ਨੇ ਇੱਥੋਂ ਲੂਣ ਕੱਢਣ ਦੇ ਢੰਗ ਬਹੁਤ ਚੰਗੇ ਜਾਰੀ ਕੀਤੇ ਅਰ ਦਿਨੋਦਿਨ ਤਰੱਕੀ ਹੋ ਰਹੀ ਹੈ. ਹੁਣ ਇਸ ਲੂੰਣ ਦੀ ਖਾਨਿ ਦਾ ਨਾਮ Mayo Mine ਹੈ.